ਸਾਡੇ ਬਾਰੇ

ਅੰਬਰੇਲਾ ਮਲਟੀਕਲਚਰਲ ਹੈਲਥ ਕੋਅਪਰੇਟਿਵ ਮੈਂਬਰਾਂ ਵਲੋਂ ਚਲਾਈ ਜਾਂਦੀ ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀ ਸਿਹਤ ਸੇਵਾਵਾਂ ਦੇਣ ਵਾਲੀ ਸੰਸਥਾ ਹੈ। ਸਾਡੀ ਕੋ-ਅੱਪ ਦੇ ਮੈਂਬਰ, ਇਮੀਗਰਾਂਟ, ਆਰਜ਼ੀ ਫਾਰਮ ਕਾਮੇ, ਰਫਿਊਜੀ ਅਤੇ ਉਹ ਸਾਰੇ ਲੋਕ ਹਨ ਜਿਨ੍ਹਾਂ ਨੂੰ ਆਪਣੇ ਸਭਿਆਚਾਰ ਜਾਂ ਬੋਲੀ ਕਾਰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਾਡਾ ਸੁਫਨਾ

ਸਾਡਾ ਸੁਫਨਾ ਯੋਗ, ਵੱਖ ਵੱਖ ਪਰਿਵਾਰਾਂ ਅਤੇ ਵਿਅਕਤੀਆਂ ਦੀ ਸਿਹਤਮੰਦ ਕੋਅਪਰੇਟਿਵ ਬਣਾਉਣਾ ਹੈ ਜਿਨ੍ਹਾਂ ਨੂੰ ਸਿਹਤਮੰਦ ਸੁਰੱਖਿਆ (ਸਕਿਉਰਟੀ) ਮਿਲੇ*।

ਸਾਡਾ ਉਦੇਸ਼

ਸਾਡਾ ਉਦੇਸ਼ ਵਾਰਾ ਖਾਣ ਯੋਗ ਅਤੇ ਸਮੁੱਚੀ ਸਿਹਤ ਸੰਭਾਲ ਦੀਆਂ ਸੇਵਾਵਾਂ ਤੱਕ ਅਮਲੀ ਪਹੁੰਚ ਪ੍ਰਦਾਨ ਕਰਨਾ ਹੈ ਜਿਹੜੀਆਂ ਉਨ੍ਹਾਂ ਲੋਕਾਂ ਲਈ ਸਭਿਆਚਾਰ ਅਤੇ ਬੋਲੀ ਵਜੋਂ ਢੁਕਵੀਂਆਂ ਹਨ ਜਿਹੜੇ ਸਿਹਤ ਸੁਰੱਖਿਆ ਤੋਂ ਵਾਂਝੇ ਹਨ*।

*ਹੈਲਥ ਸਕਿਉਰਟੀ ਦੀ ਪ੍ਰੀਭਾਸ਼ਾ ਅਸੀਂ ਪਹੁੰਚਯੋਗ, ਵਾਰਾ ਖਾਣ ਯੋਗ, ਢੁਕਵੀਂਆਂ, ਸੇਫ ਅਤੇ ਸੁਰੱਖਿਅਤ ਸਿਹਤ ਸੇਵਾਵਾਂ ਵਜੋਂ ਕਰਦੇ ਹਾਂ।