ਕਰੌਸ ਕਲਚਰ ਹੈਲਥ ਬਰੋਕਰਜ਼

ਕਰੌਸ ਕਲਚਰ ਹੈਲਥ ਬਰੋਕਰਜ਼ ਪ੍ਰੋਜੈਕਟ (ਸੀ ਸੀ ਐੱਚ ਬੀ) ਗਾਹਕਾਂ ਅਤੇ ਸਿਹਤ ਸੰਭਾਲ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਵਿਚਕਾਰ ਗੱਲਬਾਤ ਕਰਨ ਲਈ ਸਭਿਆਚਾਰਕ ਅਤੇ ਭਾਸ਼ਾਈ ਅਨੁਵਾਦ ਪ੍ਰਦਾਨ ਕਰਦਾ ਹੈ, ਜਿਸ ਨਾਲ ਸਮੁੱਚੇ ਸਿਹਤ ਨਤੀਜਿਆਂ ਵਿਚ ਸੁਧਾਰ ਹੁੰਦਾ ਹੈ।

ਸੀ ਸੀ ਐੱਚ ਬੀ ਗਾਹਕਾਂ ਦੀ ਇਹ ਕਰਕੇ ਮਦਦ ਕਰਦਾ ਹੈ:

  • ਸਿਹਤ ਸੰਭਾਲ ਦੀਆਂ ਸੇਵਾਵਾਂ ਦੇਣ ਵਾਲਿਆਂ ਨਾਲ ਗੱਲਬਾਤ ਅਤੇ ਅੰਤਰ ਸਭਿਆਚਾਰਕ ਸਮਝ ਵਿਚ ਵਾਧਾ ਕਰਕੇ
  • ਦੋਭਾਸ਼ੀਏ ਦੀਆਂ ਸੇਵਾਵਾਂ ਪ੍ਰਦਾਨ ਕਰਕੇ
  • ਹੈਲਥ ਕੇਅਰ ਸਿਸਟਮ ਕੋਲ ਅਤੇ ਸਿਹਤ ਨਾਲ ਸੰਬੰਧਿਤ ਅਪੌਂਇੰਟਮੈਂਟਾਂ `ਤੇ ਜਾਣ ਵਿਚ ਮਦਦ ਕਰਕੇ
  • ਕਮਿਉਨਟੀ ਵਿਚ ਪਹੁੰਚ ਕਰਕੇ ਅਤੇ ਘਰ ਵਿਚ ਫੇਰੀਆਂ ਮਾਰ ਕੇ
  • ਗਾਹਕ ਦੀ ਸਵੈ-ਮਦਦ ਅਤੇ ਸਵੈ-ਇੰਤਜ਼ਾਮ ਵਿਚ ਮਦਦ ਕਰਕੇ
  • ਗਰੁੱਪ ਸਰਗਰਮੀਆਂ ਕਰਕੇ
  • ਕਮਿਉਨਟੀ ਏਜੰਸੀਆਂ ਕੋਲ ਭੇਜਣ ਰਾਹੀਂ ਹੋਰ ਸਮਾਜਿਕ ਲੋੜਾਂ ਵਿਚ ਮਦਦ ਕਰਕੇ

ਸੀ ਸੀ ਐੱਚ ਬੀ ਸਿਹਤ ਸੇਵਾਵਾਂ ਦੇਣ ਵਾਲਿਆਂ ਦੀ ਇਹ ਕਰਕੇ ਮਦਦ ਕਰਦਾ ਹੈ:

  • ਗਾਹਕਾਂ ਨਾਲ ਗੱਲਬਾਤ ਅਤੇ ਅੰਤਰ ਸਭਿਆਚਾਰਕ ਸਮਝ ਵਿਚ ਵਾਧਾ ਕਰਕੇ
  • ਅਪੌਂਇੰਟਮੈਂਟਾਂ ਦੌਰਾਨ ਅਤੇ ਬਾਅਦ ਵਿਚ ਗਾਹਕਾਂ ਦੀ ਮਦਦ ਕਰਕੇ ਜਿਵੇਂ ਚੇਤੇ ਕਰਾਉਣ ਲਈ ਫੋਨ ਕਰਨਾ, ਪੈਰਵੀ ਕਰਨਾ, ਆਦਿ।