ਅੰਬਰੇਲਾ ਮੋਬਾਇਲ ਕਲੀਨਿਕ

ਹਰ ਸਾਲ ਲੋਅਰ ਮੇਨਲੈਂਡ ਨੂੰ, ਤਕਰੀਬਨ 4,000 ਆਰਜ਼ੀ ਬਦੇਸ਼ੀ ਫਾਰਮ ਕਾਮੇ, ਮੈਕਸੀਕੋ ਅਤੇ ਗੁਆਟੇਮਾਲਾ ਵਰਗੇ ਦੇਸ਼ਾਂ ਤੋਂ ਆਉਂਦੇ ਹਨ। ਬੀ ਸੀ ਦੇ ਸਥਾਨਕ ਫੂਡ ਸਿਸਟਮਾਂ ਵਿਚ ਉਨ੍ਹਾਂ ਦਾ ਬੜਾ ਵੱਡਾ ਯੋਗਦਾਨ, ਉਨ੍ਹਾਂ ਨੂੰ ਮੁਢਲੀ ਸਿਹਤ ਅਤੇ ਬੀ ਸੀ ਦੇ ਸੁਰੱਖਿਆ ਦੇ ਮਿਆਰਾਂ ਦਾ ਹੱਕਦਾਰ ਬਣਾਉਂਦਾ ਹੈ।

ਪਰ ਇਹ ਬਹੁਤ ਗੁੰਝਲਦਾਰ ਹੋ ਸਕਦਾ ਹੈ। ਕਾਮਿਆਂ ਕੋਲ ਕਲੀਨਿਕ ਵਿਚ ਆਉਣ ਲਈ ਬਹੁਤ ਘੱਟ ਵਿਹਲਾ ਸਮਾਂ ਹੈ, ਅਤੇ ਜਦੋਂ ਉਨ੍ਹਾਂ ਨੂੰ ਸਮਾਂ ਮਿਲਦਾ ਹੈ, ਉਦੋਂ ਬਹੁਤੇ ਕਲੀਨਿਕ ਪਹਿਲਾਂ ਹੀ ਬੰਦ ਹੋ ਚੁੱਕੇ ਹੁੰਦੇ ਹਨ। ਜਿਨ੍ਹਾਂ ਫਾਰਮਾਂ `ਤੇ ਉਹ ਕੰਮ ਕਰਦੇ ਅਤੇ ਰਹਿੰਦੇ ਹਨ, ਉਹ ਬੱਸਾਂ ਦੇ ਸਿਸਟਮ ਤੋਂ ਦੂਰ ਹਨ, ਇਸ ਕਰਕੇ ਕਿਸੇ ਕਲੀਨਿਕ ਵਿਚ ਪਹੁੰਚਣ ਨੂੰ ਕਈ ਘੰਟੇ ਲੱਗ ਸਕਦੇ ਹਨ। ਆਪਣੇ ਕੰਮ ਤੋਂ ਛੁੱਟੀ ਵਾਲੇ ਘੰਟਿਆਂ ਦੌਰਾਨ ਜੇ ਕੋਈ ਕਲੀਨਿਕ ਖੁਲ੍ਹਾ ਮਿਲ ਵੀ ਜਾਵੇ, ਅੰਗਰੇਜ਼ੀ ਵਿਚ ਗੱਲਬਾਤ ਨਾ ਕਰ ਸਕਣਾ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਅੰਬਰੇਲਾ ਮੋਬਾਇਲ ਕਲੀਨਿਕ, ਇਕ ਸਰਵਿਸ ਜਿਹੜੀ ਕਿ ਆਰਜ਼ੀ ਬਦੇਸ਼ੀ ਫਾਰਮ ਕਾਮਿਆਂ ਦੀਆਂ ਵਿਲੱਖਣ ਲੋੜਾਂ ਨੂੰ ਖਾਸ ਤੌਰ `ਤੇ ਨਿਸ਼ਾਨਾ ਬਣਾਉਣ ਲਈ ਹੈ, ਇਕ ਰਿਕਰੇਸ਼ਨਲ ਗੱਡੀ ਨੂੰ ਮੈਡੀਕਲ ਕਲੀਨਿਕ ਵਿਚ ਤਬਦੀਲ ਕਰਨ ਨਾਲ ਬਣੀ ਹੋਵੇਗੀ, ਮਰੀਜ਼ਾਂ ਨੂੰ ਉਨ੍ਹਾਂ ਫਾਰਮਾਂ ਵਿਚ ਪ੍ਰਾਈਵੇਟ ਤੌਰ `ਤੇ ਦੇਖਣ ਦੇ ਯੋਗ ਹੋਵੇਗੀ ਜਿੱਥੇ ਉਹ ਕੰਮ ਕਰਦੇ ਹਨ ਅਤੇ ਮੁਢਲੇ ਇਲਾਜ ਅਤੇ ਸਿਹਤ ਨੂੰ ਉਤਸ਼ਾਹ ਦੀਆਂ ਸੇਵਾਵਾਂ ਦੇਵੇਗੀ। ਕਲੀਨਿਕ ਦੇ ਸਟਾਫ ਵਿਚ ਇਕ ਡਾਕਟਰ, ਇਕ ਤਕਨੀਕੀ/ਦਫਤਰੀ ਸਹਾਇਕ ਅਤੇ ਕਰੌਸ ਕਲਚਰ ਹੈਲਥ ਬਰੋਕਰ ਸ਼ਾਮਲ ਹੋਣਗੇ। ਕਰੌਸ ਕਲਚਰ ਹੈਲਥ ਬਰੋਕਰ ਦੋ ਜ਼ਬਾਨਾਂ ਬੋਲਣ ਵਾਲਾ ਅਤੇ ਬਾਇਓਕਲਚਰਲ ਹੈਲਥ ਵਰਕਰ ਹੈ ਜੋ ਕਿ ਫਾਰਮ ਕਾਮਿਆਂ ਨਾਲ ਉਨ੍ਹਾਂ ਦੀ ਬੋਲੀ ਵਿਚ ਅਤੇ ਸਭਿਆਚਾਰ ਮੁਤਾਬਕ ਗੱਲਬਾਤ ਕਰੇਗਾ ਜੋ ਕਿ ਮੁੱਖ ਤੌਰ `ਤੇ ਸਪੇਨੀ ਬੋਲਣ ਵਾਲੇ ਕਾਮੇ ਹਨ।