ਬੀ ਸੀ ਮਲਟੀਕਲਚਰਲ ਹੈਲਥ ਸਰਵਿਸਿਜ਼ ਸੁਸਾਇਟੀ

ਬੀ ਸੀ ਐੱਮ ਐੱਚ ਐੱਸ ਐੱਸ, ਰਜਿਸਟਰਸ਼ੁਦਾ ਦਾਨੀ ਸੰਸਥਾ, ਇਹ ਪੱਕਾ ਕਰਨ ਦੇ ਮੰਤਵ ਲਈ 1996 ਵਿਚ ਬਣਾਈ ਗਈ ਸੀ ਕਿ ਸਿਸਟਮ ਦੀਆਂ ਅਤੇ/ਜਾਂ ਨਿੱਜੀ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਸਾਰੇ ਰਫਿਊਜੀਆਂ ਅਤੇ ਇਮੀਗਰਾਂਟ ਗਰੁੱਪਾਂ ਦੀ ਬਰਾਬਰ ਦੇ ਆਧਾਰ `ਤੇ ਸਮੁੱਚੀਆਂ ਮੁਢਲੀਆਂ ਅਤੇ ਰੋਕਥਾਮ ਦੀਆਂ ਸਿਹਤ ਸੇਵਾਵਾਂ ਤੱਕ ਪਹੁੰਚ ਹੋਵੇ। ਪਿਛਲੇ 15 ਸਾਲਾਂ ਦੌਰਾਨ, ਬੀ ਸੀ ਐੱਮ ਐੱਚ ਐੱਸ ਐੱਸ ਨੇ, ਇਮੀਗਰਾਂਟਾਂ ਅਤੇ ਰਫਿਊਜ਼ੀਆਂ ਲਈ ਸਭਿਆਚਾਰਕ ਤੌਰ `ਤੇ ਢੁਕਵੇਂ ਪ੍ਰੋਗਰਾਮਾਂ ਰਾਹੀਂ ਐੱਚ ਆਈ ਵੀ, ਤੰਬਾਕੂ ਦੀ ਵਰਤੋਂ ਅਤੇ ਪੁਰਾਣੀਆਂ ਬੀਮਾਰੀਆਂ ਵਰਗੀਆਂ ਸਮੱਸਿਆਵਾਂ ਬਾਰੇ ਕਦਮ ਚੁੱਕੇ ਹਨ।